Home
Sidebar Ads
Home
Home
Home
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ 50 ਲੱਖ ਰੁਪਏ ਸੁਰੱਖਿਆਂ ਬੀਮਾ ਸਕੀਮ ਵਿੱਚ ਸਾਮਿਲ ਕੀਤਾ ਜਾਵੇ- ਸ਼ਾਂਤੀ ਦੇਵੀ
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ 50 ਲੱਖ ਰੁਪਏ ਸੁਰੱਖਿਆਂ ਬੀਮਾ ਸਕੀਮ ਵਿੱਚ ਸਾਮਿਲ ਕੀਤਾ ਜਾਵੇ- ਸ਼ਾਂਤੀ ਦੇਵੀ
Punjabi news
May 14, 2020
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ 50 ਲੱਖ ਰੁਪਏ ਸੁਰੱਖਿਆਂ ਬੀਮਾ ਸਕੀਮ ਵਿੱਚ ਸਾਮਿਲ ਕੀਤਾ ਜਾਵੇ- ਸ਼ਾਂਤੀ ਦੇਵੀ
- ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਸੀ.ਡੀ.ਪੀ.ਓ ਨੂੰ ਦਿੱਤਾ ਮੰਗ ਪੱਤਰ
ਨਾਭਾ, 14 ਮਈ (ਪ.ਪ ) : ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰ ਹੈਲਪਰ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਸੁਰੱਖਿਆ ਦਿਵਸ ਮਨਾਉਣ ਤਹਿਤ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਨਾਭਾ ਦੀ ਪ੍ਰਧਾਨ ਸ਼ਾਂਤੀ ਦੇਵੀ ਦੀ ਅਗਵਾਈ ਹੇਠ ਸੀਨੀਅਰ ਮੀਤ ਪ੍ਰਧਾਨ ਹਰਮੇਸ ਕੌਰ, ਖਜਾਨਚੀ ਕਰਮਜੀਤ ਕੌਰ, ਪ੍ਰੈੱਸ ਸਕੱਤਰ ਹਰਜੀਤ ਕੌਰ, ਸੋਨੀਆਂ, ਗੁਰਪ੍ਰੀਤ ਕੌਰ ਤੇ ਜਸਵੀਰ ਕੌਰ ਦੇ ਇੱਕ ਵਫਦ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀ.ਡੀ.ਪੀ.ਓ ਗੁਰਮੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜੋ ਪਿਛਲੇਂ ਦਿਨੀਂ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਜੋ 50 ਲੱਖ ਰੁਪਏ ਸੁਰੱਖਿਆ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਉਸ ਵਿੱਚ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅਣਗੋਲਿਆ ਕੀਤਾ ਗਿਆ ਹੈ ਜਦੋਂ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਇਸ ਮਹਾਮਾਰੀ ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਅ ਰਹੀਆਂ ਹਨ ਅਤੇ ਸਰਕਾਰ ਵਲੋਂ ਸਮੇਂ-2 ਤੇ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਲਾਭਪਾਤਰੀਆਂ ਤੱਕ ਪਹੁੰਚਣ ਲਈ ਕੰਮ ਕਰ ਰਹੀਆਂ ਹਨ ਜਿਸ ਵਿੱਚ ਐਨ.ਆਰ.ਆਈ ਸਰਵੈ, ਕੋਰਨਟਾਈਨ ਕੀਤੇ ਲੋਕਾਂ ਦਾ ਸਰਵੇ ਅਤੇ ਉਨ੍ਹਾਂ ਦਾ ਧਿਆਨ ਰੱਖਣਾ, ਘਰ-2 ਜਾ ਕੇ ਬੁਢਾਪਾ, ਵਿਧਵਾ, ਅੰਗਹੀਣ ਤੇ ਆਸਰਿਤ ਪੈਨਸਨਾਂ ਪਹੁੰਚਾਉਣਾ ਅਤੇ ਘਰ-2 ਜਾ ਕੇ ਆਂਗਣਵਾੜੀ ਦੀ ਫੀਡ ਦੇਣਾ ਆਦਿ ਸਾਰਾ ਕੰਮ ਕਰ ਰਹੀਆਂ ਹਨ ਅਤੇ ਐਡਵਾਈਜਰੀ ਬੋਰਡ ਵਿੱਚ ਕੰਮ ਕਰਨ ਵਾਲੇ ਵਰਕਰ ਹੈਲਪਰਾਂ ਪਿਛਲੇਂ 6 ਮਹੀਨੇ ਤੋਂ ਬਿਨ੍ਹਾਂ ਮਾਣ ਭੱਤਾ ਕੰਮ ਰਨ ਲਈ ਮਜਬੂਰ ਹਨ ਅਤੇ ਸਰਕਾਰ ਜਾਣਬੁੱਝ ਕੇ ਉਨਾਂ ਦੇ ਕੀਤੇ ਜਾ ਰਹੇ ਕੰਮ ਦੀ ਅਣਦੇਖੀ ਕਰ ਰਹੀ ਹੈ ਜਿਸ ਨੂੰ ਕਦੇ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 50 ਲੱਖ ਰੁਪਏ ਦੀ ਬੀਮਾ ਸੁਰੱਖਿਆ ਸਕੀਮ ਵਿੱਚ ਸਾਮਿਲ ਕਰੇ ਤਾਂ ਜੋ ਕਿਸੇ ਵੀ ਤਰਾਂ ਦੀ ਅਣਹੌਣੀ ਹੋਣ ਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਰਹਿ ਸਕਣ। ਉਪਰੋਕਤ ਆਗੂਆਂ ਨੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਵਧਾਏ ਮਾਣਭੱਤੇ ਵਿੱਚ ਕੀਤੀ 600 ਰੁਪਏ ਤੇ 300 ਰੁਪਏ ਦੀ ਕਟੌਤੀ ਤੁਰੰਤ ਵਾਪਿਸ ਕੀਤੀ ਜਾਵੇ ਅਤੇ 50 ਲੱਖ ਰੁਪਏ ਦੀ ਬੀਮਾ ਸਕੀਮ ਵਿੱਚ ਉਨ੍ਹਾਂ ਨੂੰ ਸਾਮਿਲ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਮੰਗ ਪੱਤਰ ਲੈਦਿਆਂ ਸੀ.ਡੀ.ਪੀ.ਓ ਗੁਰਮੀਤ ਸਿੰਘ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਦਿੱਤਾ ਗਿਆ ਮੰਗ ਪੱਤਰ ਮਾਣਯੋਗ ਉੱਚ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਜਾਵੇਗਾ।
Post a Comment
0 Comments
Social Plugin
Popular Posts
Categories
Agriculture problems
1
corona updates
6
Farmers problems
1
whether
1
0 Comments