ਯੋਗ ਕਾਰਡ ਧਾਰਕਾਂ ਨੂੰ ਜਲਦੀ ਬਣਦਾ ਹੱਕ ਦਿਵਾਇਆ ਜਾਵੇਗਾ: ਜਲਾਲਪੁਰ



ਘਨੌਰ,27 ਮਈ (ਸੁਖਦੇਵ ਸੁੱਖੀ)
ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਜਿਨ੍ਹਾਂ  ਯੋਗ ਲਾਭਪਾਤਰੀ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੀ ਕਣਕ ਦਾਲ ਤੋ ਵਾਂਝਾ ਰਹਿਣਾ ਪਿਆ ਹੈ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੇ ਲਾੱਕਡਾਉਨ ਦੇ ਚਲਦਿਆਂ ਸਰਕਾਰੀ ਅਦਾਰੇ ਵਿੱਚ ਕੰਮ-ਕਾਜ ਰੁਕੇ ਹੋਏ ਸਨ।ਪਰੰਤੂ ਉਨ੍ਹਾਂ ਵੱਲੋਂ ਜਲਦੀ ਯੋਗ ਲਾਭਪਾਤਰੀਆ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਹੂਲਤ  ਦਾ ਫਾਇਦਾ ਨਿਰੰਤਰ ਜਾਰੀ ਕਰਵਾਉਣਗੇ।ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਪਣੀ ਰਿਹਾਇਸ਼ ਤੇ ਵੱਖ-ਵੱਖ ਪਿੰਡਾਂ ਤੋ ਆਏ ਕਾਰਡ ਧਾਰਕਾਂ ਨਾਲ ਗੱਲਬਾਤ ਦੌਰਾਨ ਪੂਰਨ ਭਰੋਸਾ ਦਿਵਾਇਆ ਕਿ ਉਹ ਜਲਦੀ ਇਸ ਦੀ ਜਾਂਚ ਪੜਤਾਲ ਕਰਵਾਕੇ ਯੋਗ ਲਾਭਪਾਤਰੀਆ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣਗੇ।ਵਿਧਾਇਕ ਜਲਾਲਪੁਰ ਨੇ ਕਿਹਾ ਕਿ ਸਰਕਾਰ ਵੱਲੋਂ ਵੰਡੀ ਜਾਂਦੀ ਕਣਕ ਕੇਵਲ ਤੇ ਕੇਵਲ ਗਰੀਬ ਵਰਗ ਲਈ ਹੈ।ਪਰੰਤੂ ਇਸ ਦਾ ਕੁਝ ਸਰਮਾਏਦਾਰ ਲੋਕਾਂ ਵੱਲੋਂ ਵੀ ਲਾਭ ਉਠਾਇਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਵਿਧਾਇਕ ਮਦਨ ਲਾਲ ਜਲਾਲਪੁਰ ਹਲਕੇ ਯੋਗ ਲਾਭਪਾਤਰੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਲਾੱਕਡਾਉਨ ਦੌਰਾਨ ਕਾਫੀ ਕਾਰਜਾਂ ਚ ਖੜੋਤ ਆਈ ਸੀ।ਜਿਸ   ਕਰਕੇ ਯੋਗ ਕਾਰਡ ਧਾਰਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਜਿਨ੍ਹਾਂ ਯੋਗ ਪਰਿਵਾਰਾਂ ਦੇ ਆਟਾ ਦਾਲ ਸਕੀਮ ਵਾਲੇ ਕਾਰਡ ਸਬੰਧਤ ਵਿਭਾਗ ਵਲੋਂ ਕੱਟੇ ਗਏ ਹਨ,ਉਸ ਸਹੀ ਜਾਂਚ ਕਰਵਾਕੇ ਯੋਗ ਲਾਭਪਾਤਰੀਆ ਨੂੰ ਜਲਦੀ ਰਾਸ਼ਨ ਕਾਰਡ ਤੁਰੰਤ ਬਣਾ ਕੇ ਇਨਸਾਫ਼ ਦਿੱਤਾ ਜਾਵੇ।