ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਚਲਾਨ
 
 

ਘਨੌਰ 24 ਮਈ (ਸੁਖਦੇਵ ਸੁੱਖੀ) ਕਰੋਨਾ ਵਾਇਰਸ ਕਾਰਨ ਅੱਜ ਕਾਫੀ ਡਾਕਟਰ ਅਤੇ ਪੁਲਿਸ ਵਾਲ਼ੇ ਆਪਣੀ ਜਾਨ ਨੂੰ ਖ਼ਤਰੇ ਦੇ ਪਾ ਕੇ ਡਿਊਟੀ ਕਰ ਰਹੇ ਹਨ।ਦੁਨੀਆਂ ਭਰ ਵਿੱਚ ਫੈਲ ਰਹੀ ਮਹਾਂਮਾਰੀ ਕਾਰਨ ਉਹਨਾ ਲੱਖਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਜਿਸ ਦਾ ਮੁੱਖ ਕਾਰਨ ਹੈ ਕਿ ਲੋਕਾਂ ਵੱਲੋ ਸਾਵਧਾਨੀ ਨਾ ਵਰਤਣਾ। ਅੱਜ ਇਸੇ ਕੜੀ ਤਹਿਤ ਥਾਣਾ ਘਨੌਰ ਦੀ ਪੁਲਿਸ ਨੇ ਮਾਸਕ ਨਾ ਪਾਓਣ ਕਾਰਨ ਤਕਰੀਬਨ ਅੱਧਾ ਸੈਂਕੜਾ ਲੋਕਾਂ ਦੇ ਚਲਾਨ ਕੱਟੇ ਅਤੇ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ। ਮੌਕੇ ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਢਿੱਲ ਦਿੱਤੀ ਜਾਂਦੀ ਹੈ ਲੋਕ ਓਨਾਂ ਹੀ ਲਾਪਰਵਾਹੀ ਵਰਤਦੇ ਹਨ। ਇਸ ਕਰਕੇ ਅੱਜ ਘਨੌਰ ਪੁਲਸ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਹਨ ਤਾ ਕੇ ਲੋਕ ਮਾਸਕ ਪਾਓਣ ਦੀ ਆਦਤ ਬਣਾ ਲੈਣ ਅਤੇ ਆਪਣੀ ਅਤੇ ਹੋਰਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਓਣ।
Attachments area